- Get link
- X
- Other Apps
- Get link
- X
- Other Apps
ਸ਼ਾਮ ਸਾਢੇ ਕੁ ਪੰਜ ਵਜੇ ਮੂਸੇਵਾਲਾ ਆਪਣੇ ਦੋ ਦੋਸਤਾਂ ਨਾਲ ਘਰ ਤੋਂ ਬਾਹਰ ਨਿਕਲਾ ਹੈ। ਅਸਲ ਵਿੱਚ ਉਹ ਉਸ ਸਮੇਂ ਬਿਨਾਂ ਸਕਿਓਰਿਟੀ ਗਾਰਡ ਤੋਂ ਘਰੋਂ ਨਿਕਲਿਆ ਸੀ। ਕਿਉਂਕਿ ਉਹ ਬਰਨਾਲੇ ਦੇ ਇਕ ਪਿੰਡ ਵਿੱਚ ਆਪਣੀ ਮਾਸੀ ਨੂੰ ਮਿਲਣ ਜਾ ਰਿਹਾ ਸੀ। ਉਸ ਦੀ ਕਈ ਦਿਨਾਂ ਤੋਂ ਰੇਕੀ ਕੀਤੀ ਜਾ ਰਹੀ ਸੀ। ਪਿੰਡ ਮੂਸੇ ਤੋਂ ਲੈ ਕੇ ਜਵਾਹਰਕੇ ਤਕ ਉਸ ਦੀ ਥਾਰ ਦਾ ਪਿੱਛਾ ਕੀਤਾ ਜਾਂਦਾ ਹੈ।
ਮੂਸੇਵਾਲਾ ਦੇ ਦੋਸਤਾਂ ਦੇ ਦੱਸਣ ਮੁਤਾਬਕ ਮੂਸੇਵਾਲਾ ਕਹਿੰਦਾ ਹੈ ਕਿ ਲੱਗਦਾ ਹੈ ਕਿ ਇਸ ਕਾਰ ਵਿਚ ਮੇਰਾ ਕੋਈ ਪ੍ਰਸ਼ੰਸਕ ਹੈ ਜੋ ਮੇਰੇ ਨਾਲ ਸੈਲਫੀ ਕਰਵਾਉਣਾ ਚਾਹੁੰਦਾ ਹੈ। ਕੁਝ ਹੀ ਮਿੰਟਾਂ ਵਿੱਚ ਕਰੀਬ ਦਸਕੁ ਕਿਲੋਮੀਟਰ ਦਾ ਸਫਰ ਤੈਅ ਕਰਦੀ ਹੋਈ ਥਾਰ ਪਿੰਡ ਜਵਾਹਰਕੇ ਪਹੁੰਚ ਜਾਂਦੀ ਹੈ ਜਿੱਥੇ ਮੂਸੇਵਾਲਾ ਦੀ ਥਾਰ ਨੂੰ ਅੱਗਿਓਂ ਪਿੱਛਿਓਂ ਘੇਰ ਲਿਆ ਜਾਂਦਾ ਹੈ।ਪਹਿਲਾਂ ਸ਼ੂਟਰ ਥਾਰ ਦੇ ਟਾਇਰ ਪੰਚਰ ਕਰਦੇ ਹਨ। ਇਸ ਤੋਂ ਬਾਅਦ ਲਗਾਤਾਰ ਗੋਲੀਆਂ ਚਲਾਈਆਂ ਜਾਂਦੀਆਂ ਹਨ। ਆਧੁਨਿਕ ਹਥਿਆਰਾਂ ਨਾਲ ਲੈਸ ਇਨਾਂ ਸ਼ੂਟਰਾਂ ਵੱਲੋਂ ਬਹੁਤ ਥੋੜੇ ਸਮੇਂ ਵਿਚ ਇਸ ਵਾਰਦਾਤ ਨੂੰ ਅੰਜ਼ਾਮ ਦਿੱਤੀ ਜਾਂਦਾ ਹੈ। ਗੱਡੀ ਦੇ ਬੋਨਟ ਤੇ ਚੜ ਕੇ ਦੋਵਾਂ ਹੱਥਾਂ ਵਿੱਚ ਪਿਸਤੌਲ ਫੜ ਕੇ ਮੂਸੇਵਾਲਾ ਦੇ ਬਿਲਕੁਲ ਨੇੜਿਓਂ ਗੋਲੀਆਂ ਚਲਾਈਆਂ ਜਾਂਦੀਆਂ ਹਨ। 40 ਤੋਂ ਵੱਧ ਗੋਲੀਆਂ ਚੱਲਦੀਆਂ ਹਨ।ਜਿਨਾਂ 'ਚੋਂ ਕਈ ਗੋਲੀਆਂ ਮੂਸੇਵਾਲਾ ਦੇ ਆਰ-ਪਾਰ ਨਿਕਲ ਜਾਂਦੀਆਂ ਹਨ ਤੇ ਕਈ ਉਸ ਦੇ ਦੋਸਤਾਂ ਦੇ ਵੀ ਜਾ ਲੱਗਦੀਆਂ ਹਨ। ਮੂਸੇਵਾਲਾ ਆਪਣੀ ਪਿਸਤੌਲ ਨਾਲ ਹਮਲਾਵਰਾਂ ਦਾ ਮੁਕਾਬਲਾ ਕਰਦਾ ਹੈ ਪਰ ਗੋਲੀਆਂ ਥੋੜ੍ਹੇ ਸਮੇਂ ਵਿੱਚ ਹੀ ਏਨੀਆਂ ਚੱਲਦੀਆਂ ਹਨ ਕਿ ਉਸ ਨੂੰ ਕੋਈ ਮੌਕਾ ਹੀ ਨਹੀਂ ਮਿਲਦਾ ਕਿ ਉਹ ਗੱਡੀ ਭਜਾ ਸਕੇ। ਇਨ੍ਹਾਂ ਗੋਲੀਆਂ ਦੇ ਨਿਸ਼ਾਨ ਪਿੰਡ ਜਵਾਹਰਕੇ ਵਿੱਚ ਘਟਨਾ ਵਾਲੀ ਥਾਂ ਤੇ ਲੋਕਾਂ ਦੇ ਘਰਾਂ ਦੇ ਗੇਟ ਤੇ ਕੰਧਾਂ ਤੇ ਅੱਜ ਵੀ ਵੇਖੇ ਜਾ ਸਕਦੇ ਹਨ। ਵਾਰਦਾਤ ਤੋਂ ਬਾਅਦ ਸ਼ੂਟਰ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਇਸ ਘਟਨਾ ਨੂੰ ਅੰਜਾਮ ਦੇ ਕੇ ਕਾਰਾਂ 'ਚ ਬੈਠ ਕੇ ਚਲੇ ਜਾਂਦੇ ਹਨ। ਇਹ ਵੀ ਸੁਣਨ ਵਿੱਚ ਆਇਆ ਸੀ ਕਿ ਜੇਕਰ ਇਹ ਪਹਿਲੀ ਯੋਜਨਾ ਸਫਲ ਨਾ ਹੁੰਦੀ ਤਾਂ ਗੈਂਗਸਟਰ ਸਿੱਧੂ ਦੇ ਘਰ ਜਾ ਕੇ ਉਸ ਨੂੰ ਮਾਰਨ ਲਈ ਗ੍ਰੇਨੇਡ ਹਮਲੇ ਵਾਲੀ ਆਪਣੀ ਦੂਜੀ ਯੋਜਨਾ ਵੀ ਤਿਆਰ ਕਰੀ ਬੈਠੇ ਸਨ। ਕਹਿਣ ਤੋਂ ਭਾਵ ਕਿ ਜੇ ਉਹ ਉਸ ਦਿਨ ਬਚ ਜਾਂਦਾ ਤਾਂ ਕਿਸੇ ਹੋਰ ਦਿਨ ਉਸ ਨੂੰ ਸ਼ੂਟਰਾਂ ਮਾਰ ਦੇਣਾ ਸੀ। ਉਸ ਨੂੰ ਮਾਰਨ ਲਈ ਉਹ ਏਨੀ ਤਿਆਰੀ ਕਰੀ ਬੈਠੇ ਸਨ ਕਿ ਸ਼ਾਇਦ ਮੂਸੇਵਾਲਾ ਦੀ ਬੁਲੇਟ ਪਰੂਫ ਗੱਡੀ ਵੀ ਕਿਸੇ ਕੰਮ ਨਾ ਆਉਂਦੀ।
1. Surinder Seema Biography https://www.youtube.com/watch?v=zL_TShvVrQk&t=121s 2. Parminder Sandhu Biography https://www.youtube.com/watch?v=X4oOLEZIuQI 3. Gurmeet Bawa Biography https://www.youtube.com/watch?v=o9rDpP6_dCU&t=3s 4. Ratnika tiwari Biography https://www.youtube.com/watch?v=G5plcgyOsc0
ਸ਼ਮਸ਼ੇਰ ਸਿੰਘ ਸੋਹੀ
98764-74671
- Get link
- X
- Other Apps
Comments
Post a Comment