- Get link
- X
- Other Apps
- Get link
- X
- Other Apps
ਹਿੱਟ ਪੰਜਾਬੀ ਫ਼ਿਲਮ 'ਪੁੱਤ ਜੱਟਾਂ ਦੇ' ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਕੇ ਦਲਜੀਤ ਕੌਰ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਈ ਸੀ।ਬੰਗਾਲ ਦੀ ਜੰਮੀ ਪਲੀ ਹੋਣ ਕਰਕੇ ਉਸ ਲਈ ਪੰਜਾਬ ਦਾ ਪੇਂਡੂ ਕਲਚਰ ਨਵਾਂ ਸੀ ਪਰ ਅਦਾਕਾਰੀ ਤੋਂ ਉਹ ਇਕ ਪੰਜਾਬਣ ਕੁੜੀ ਹੀ ਲੱਗਦੀ ਸੀ।ਦਲਜੀਤ ਕੌਰ ਬੜਬੋਲੀ ਬਹੁਤ ਸੀ ਪੁੱਤ ਜੱਟਾਂ ਦੇ ਸੈੱਟ ਤੇ ਉਹ ਕਹਿੰਦੀ ਸੀ ਕਿ ਮੈਂ ਲੰਮੀ ਹਾਂ ਤੇ ਹੀਰੋ ਵੀ ਨਾਲ ਲੰਮਾ ਹੀ ਚਾਹੀਦਾ ਹੈ।ਉਨ੍ਹਾਂ ਦਿਨਾ 'ਚ ਲੋਕ ਆਪਣੀ ਨਵੀਂ ਆਈ ਬਹੂ ਤੇ ਕੁੜੀ ਦੀ ਖ਼ੂਬਸੂਰਤੀ ਦਰਸਾਉਣ ਲਈ ਉਸ ਨੂੰ ਦਲਜੀਤ ਕੌਰ ਵਰਗੀ ਦੱਸਦੇ ਸਨ।ਬਟਵਾਰਾ ਫ਼ਿਲਮ ਜਦੋਂ ਸਿਨਮਾ ਘਰਾਂ 'ਚ ਲੱਗੀ ਸੀ ਤਾਂ ਵਰਿੰਦਰ ਦੇ ਮੋਟਰ ਸਾਈਕਲ ਨਾਲ ਦਲਜੀਤ ਕੌਰ ਦਾ ਸਾਈਕਲ ਟਕਰਾਉਣ ਵਾਲਾ ਸੀਨ ਆਉਣ ਤੇ ਮੁੰਡੇ ਸੀਟੀਆਂ ਬਹੁਤ ਮਾਰਦੇ ਸਨ।ਦਲਜੀਤ ਕੌਰ ਨੂੰ ਸਫ਼ਲ ਪੰਜਾਬੀ ਫ਼ਿਲਮਾਂ ਦਾ ਹਿੱਸਾ ਬਣਨ ਕਰਕੇ ਪੰਜਾਬੀ ਫ਼ਿਲਮਾਂ ਦੀ ਹੇਮਾ ਮਾਲਿਨੀ ਦਾ ਦਰਜਾ ਦਿੱਤਾ ਗਿਆ ਸੀ।ਪੰਜਾਬ ਦੇ ਪਿੰਡਾਂ 'ਚ ਜਦੋਂ ਦਲਜੀਤ ਕੌਰ ਦੀਆਂ ਫਿਲਮਾਂ ਦੀ ਸ਼ੂਟਿੰਗ ਹੁੰਦੀ ਸੀ ਤਾਂ ਲੋਕ ਉਸ ਨੂੰ ਦੂਰ–ਦੂਰ ਦੇ ਪਿੰਡਾਂ ਤੋਂ ਦੇਖਣ ਆਉਂਦੇ ਸਨ।ਉਸ ਦੇ ਕੁਝ ਪ੍ਰਸ਼ੰਸਕ ਤਾਂ ਉਸ ਨਾਲ ਫੋਟੋ ਵੀ ਕਰਵਾਉਂਦੇ ਸਨ।
ਦਲਜੀਤ ਕੌਰ ਨੇ ਇੱਕ ਤੋਂ ਬਾਅਦ ਇੱਕ ਸਫ਼ਲ ਪੰਜਾਬੀ ਫ਼ਿਲਮਾਂ ਕੀਤੀਆਂ ਜਿਨ੍ਹਾਂ 'ਚੋਂ ਦਾਜ਼,ਪੁੱਤ ਜੱਟਾਂ ਦੇ,ਗਿੱਧਾ,ਮਾਮਲਾ ਗੜਬੜ ਹੈ,ਸੈਦਾ ਜੋਗਣ,ਸਰਪੰਚ,ਸ਼ੇਰਾਂ ਦੇ ਪੁੱਤ ਸ਼ੇਰ,ਇਸ਼ਕ ਨਿਮਾਣਾ,ਸੁਹਾਗ ਚੂੜਾ,ਨਿੰਮੋ,ਜੱਟ ਦਾ ਗੰਡਾਸਾ,ਜੱਟ ਪੰਜਾਬ ਦਾ,ਜੱਗਾ ਡਾਕੂ,ਜ਼ੋਰਾ ਜੱਟ,ਸਾਲੀ ਅੱਧੀ ਘਰਵਾਲੀ,ਉਡੀਕਾਂ ਸਾਉਣ ਦੀਆਂ,ਦੂਜਾ ਵਿਆਹ,ਜੱਟ ਪੰਜਾਬ ਦਾ,ਅਣਖ ਜੱਟਾਂ ਦੀ,ਟਾਕਰੇ ਜੱਟਾਂ ਦੇ,ਰੂਪ ਸ਼ੌਕੀਨਣ ਦਾ,ਲਾਜੋ,ਬਟਵਾਰਾ,ਵੈਰੀ ਜੱਟ,ਪਟੋਲਾ,ਪੰਚਾਇਤ,ਸੋਹਣੀ ਮਹੀਵਾਲ,ਕੀ ਬਣੂੰ ਦੁਨੀਆਂ ਦਾ,ਮਾਹੌਲ ਠੀਕ ਹੈ,ਜੀ ਆਇਆਂ ਨੂੰ,ਸੱਜਣਾ ਵੇ ਸੱਜਣਾ,ਜ਼ਮੀਨ ਜੱਟ ਦੀ ਜਾਨ,ਪੰਜਾਬ ਬੋਲਦਾ,ਧੀਆਂ ਧੰਨ ਬੇਗਾਨਾ (ਕੈਨੇਡੀਅਨ ਫ਼ਿਲਮ) ਆਦਿ ਪ੍ਰਮੁੱਖ ਹਨ।ਪੰਜਾਬ 'ਚ ਛਾਏ ਕਾਲੇ ਦਿਨਾਂ ਦੌਰਾਨ ਜਦੋਂ ਵਰਿੰਦਰ ਦੀ ਮੌਤ ਤੋਂ ਬਾਅਦ ਪੰਜਾਬੀ ਸਿਨੇਮਾ ਦਾ ਮਾੜਾ ਦੌਰ ਸ਼ੁਰੂ ਹੋਇਆ ਤੇ ਪੰਜਾਬੀ ਫ਼ਿਲਮਾਂ ਬਣਾਉਣ ਵਾਲੇ ਨਿਰਮਾਤਾ ਨਿਰਦੇਸ਼ਕਾਂ ਨੇ ਮੁੰਬਈ ਵੱਲ ਰੁਖ ਕਰ ਲਿਆ ਤੇ ਉਹ ਬੀ ਗੇ੍ਰਡ ਹਿੰਦੀ ਫ਼ਿਲਮਾਂ ਬਣਾਉਣ ਲੱਗ ਪਏ ਤਾਂ ਦਲਜੀਤ ਕੌਰ ਨੇ ਉਨ੍ਹਾਂ ਮਾੜੇ ਹਾਲਾਤਾਂ ਵਿੱਚ ਆਪਣੇ ਨਾਲ ਕੰਮ ਕਰਨ ਵਾਲੇ ਨਿਰਮਾਤਾਵਾਂ ਨੂੰ ਹੌਂਸਲਾ ਦੇ ਕੇ ਮੁੜ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਸ਼ੁਰੂ ਕਰਵਾਇਆ।ਗੁੱਗੂ ਗਿੱਲ ਤੇ ਯੋਗਰਾਜ ਜੋ ਵਿਲੇਨ ਦਾ ਰੋਲ ਕਰਦੇ ਸਨ ਉਨ੍ਹਾਂ ਨਾਲ ਦਲਜੀਤ ਕੌਰ ਇਕ ਨਾਇਕਾ ਵੱਜੋਂ ਆਈ।ਫ਼ਿਲਮ ਅਣਖ ਜੱਟਾਂ ਦੀ ਤੇ ਜੱਗਾ ਡਾਕੂ ਨਾਲ ਦਲਜੀਤ ਕੌਰ ਨੇ ਪੰਜਾਬੀ ਫ਼ਿਲਮ ਇੰਡਸਟਰੀਜ਼ ਨੂੰ ਦੋ ਕਾਮਯਾਬ ਹੀਰੋ ਦਿੱਤੇ।
1. Surinder Seema Biography https://www.youtube.com/watch?v=zL_TShvVrQk&t=121s 2. Parminder Sandhu Biography https://www.youtube.com/watch?v=X4oOLEZIuQI 3. Gurmeet Bawa Biography https://www.youtube.com/watch?v=o9rDpP6_dCU&t=3s 4. Ratnika tiwari Biography https://www.youtube.com/watch?v=G5plcgyOsc0
ਸ਼ਮਸ਼ੇਰ ਸਿੰਘ ਸੋਹੀ
9876474671
batwara movie song
batwara movie veerendra and daljit kaur
daljeet kaur death
daljeet kaur interview
daljit kaur death
daljit kaur interview
daljit kaur punjabi film actress
put jattan de daljit kaur
- Get link
- X
- Other Apps
Comments
Post a Comment