- Get link
- X
- Other Apps
- Get link
- X
- Other Apps
ਸੰਨ 1983 ਵਿੱਚ ਰਿਕਾਰਡ ਹੋਏ ‘ਕੱਢਣਾ ਰੁਮਾਲ ਦੇ ਗਿਉਂ ਵੇ’ ਗੀਤ ਨੂੰ ਆਪਣੀ ਖੰਡ ਮਿਸ਼ਰੀ ਵਰਗੀ ਮਿੱਠੀ ਆਵਾਜ਼ ਵਿੱਚ ਗਾਉਣ ਵਾਲੀ ਮਸ਼ਹੂਰ ਗਾਇਕਾ ਗੁਲਸ਼ਨ ਕੋਮਲ ਦੀ ਆਵਾਜ਼ ਅੱਜ ਵੀ ਉਸੇ ਤਰਾਂ ਪੰਜਾਬ ਦੀ ਫ਼ਿਜ਼ਾ ਵਿੱਚ ਗੂੰਜ ਰਹੀ ਹੈ। ਉਸ ਦਾ ਜਨਮ ਜ਼ਿਲਾ ਕਪੂਰਥਲਾ ਵਿਖੇ 18 ਮਾਰਚ, 1948 ਨੂੰ ਸ. ਸਾਧੂ ਸਿੰਘ ਵਿਰਦੀ ਦੇ ਘਰ ਮਾਤਾ ਕਿ੍ਰਸ਼ਨਾ ਕੁਮਾਰੀ ਦੀ ਕੁੱਖੋਂ ਹੋਇਆ। ਗੁਲਸ਼ਨ ਕੋਮਲ ਨੇ ਹਿੰਦੂ ਪੁਤਰੀ ਪਾਠਸ਼ਾਲਾ ਕਪੂਰਥਲਾ ਤੋਂ ਦਸਵੀਂ ਤਕ ਦੀ ਵਿਦਿਆ ਹਾਸਲ ਕੀਤੀ। ਬਚਪਨ ਵਿੱਚ ਹਿੰਦੀ ਫ਼ਿਲਮੀ ਗੀਤ ਸੁਣਨ ਦੇ ਸ਼ੌਕ ਨੇ ਉਸ ਨੂੰ ਇਕ ਨਾਮਵਰ ਗਾਇਕਾ ਬਣਨ ਲਈ ਪ੍ਰੇਰਿਆ। ਵਿਆਹ ਤੋਂ ਬਾਅਦ ਸੰਨ 1974 ਵਿੱਚ ਯਸ ਲੁਧਿਆਣਵੀ ਨਾਲ ਗਾਏ ਸਾਜਨ ਰਾਏਕੋਟੀ ਦੇ ਲਿਖੇ ‘ਆਹ ਚੱਕ ਆਪਣੀ ਨੱਥ ਮਛਲੀ’ ਦੋਗਾਣੇ ਨਾਲ ਪਹਿਲੀ ਵਾਰ ਸਰੋਤਿਆਂ ਨੂੰ ਗੁਲਸ਼ਨ ਕੋਮਲ ਦੀ ਆਵਾਜ਼ ਸੁਣਨ ਨੂੰ ਮਿਲੀ। ਗੁਲਸ਼ਨ ਕੋਮਲ ਨੇ ਬਲਬੀਰ ਸਿੰਘ ਕਲਸੀ ਨੂੰ ਗੁਰੂ ਧਾਰਿਆ ਤੇ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ।
ਮਾਰਕੀਟ ’ਚ ਗੁਲਸ਼ਨ ਕੋਮਲ ਦੀ ਅਸਲ ਪਹਿਚਾਣ ਉਦੋਂ ਬਣੀ ਜਦੋਂ ਉਸਨੇ ਸਵ. ਕੁਲਦੀਪ ਮਾਣਕ ਨਾਲ ਕੁਝ ਦੋਗਾਣੇ ਰਿਕਾਰਡ ਕਰਵਾਏ। ਗੁਲਸ਼ਨ ਕੋਮਲ ਦੇ ਸਵ. ਕੁਲਦੀਪ ਮਾਣਕ ਨਾਲ ਰਿਕਾਰਡ ਦੋਗਾਣੇ ‘ਘਰੇ ਚੱਲ ਕੱਢੂੰ ਰੜਕਾਂ’, ‘ਜੱਟੀਏ ਜੇ ਹੋ ਗੀ ਸਾਧਣੀ’ , ‘ਬਣ ਧਣ ਕੇ ਤੂੰ ਕੱਤਣ ਬੈਠਗੀ’ ਤੇ ‘ਜੱਟ ਮਰਜੂ ਬਚਾਲੈ’ ਏਨੇ ਮਕਬੂਲ ਹੋਏ ਕਿ ਉਸ ਦਾ ਨਾਂ ਪੰਜਾਬ ਦੀਆਂ ਨਾਮਵਰ ਗਾਇਕਾਵਾਂ ਦੀ ਕਤਾਰ ’ਚ ਆ ਗਿਆ। ਕੈਪਕੋ ਇੰਟਰਨੈਸ਼ਨਲ ਵਿੱਚ ਗੁਲਸ਼ਨ ਕੋਮਲ ਦਾ ਰਿਕਾਰਡ ਸੋਲੋ ਗੀਤ ‘ਕੱਢਣਾ ਰੁਮਾਲ ਦੇ ਗਿਉਂ ਵੇ’ ਅੱਜ ਵੀ ਸਰੋਤੇ ਉਸ ਕੋਲੋਂ ਹਰ ਸਟੇਜ ਤੇ ਸੁਣਦੇ ਹਨ। ਪੁਰਾਣੇ ਸਮੇਂ ਪਿੰਡਾਂ ਵਿਚ ਲੱਗਦੇ ਅਖਾੜਿਆਂ ਵਿਚ ਉਹ ਇਹ ਗੀਤ ਜ਼ਰੂਰ ਗਾਉਂਦੀ ਸੀ ਜਦੋਂ ਉਸ ਨੂੰ ਇਕੱਲੀ ਨੂੰ ਸਟੇਜ ਤੇ ਗਾਉਣ ਦਾ ਮੌਕਾ ਮਿਲਦਾ ਸੀ।ਇਸ ਗੀਤ ਨਾਲ ਹੀ ਉਸ ਦੀ ਲੋਕਾਂ ਵਿਚ ਜ਼ਿਆਦਾ ਪਛਾਣ ਬਣੀ ਸੀ।
ਉਸ ਨੇ ਕਰਨੈਲ ਗਿੱਲ, ਸੁਰਿੰਦਰ ਛਿੰਦਾ, ਕੁਲਦੀਪ ਪਾਰਸ, ਹਰਦਿਆਲ ਪਰਵਾਨਾ, ਜਗਜੀਤ ਜੀਰਵੀ ਤੇ ਕਈ ਹੋਰ ਨਵੇਂ ਪੁਰਾਣੇ ਗਾਇਕਾਂ ਨਾਲ ਗੀਤ ਰਿਕਾਰਡ ਕਰਵਾਏ। ਸਮੇਂ ਸਮੇਂ ਤੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਉਸਨੇ ਗਾਇਆ ਤੇ ਵਿਦੇਸ਼ਾਂ ਵਿੱਚ ਪੋ੍ਗਰਾਮ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਗੁਲਸ਼ਨ ਕੋਮਲ ਨੂੰ ਅੱਜ ਵੀ ਕਈ ਸਭਿਆਚਾਰਕ ਸੰਸਥਾਵਾਂ ਬਹੁਤ ਸਾਰਾ ਮਾਣ ਸਨਮਾਨ ਦੇ ਰਹੀਆਂ ਹਨ ਤੇ ਉਹ ਅੱਜ ਵੀ ਸਟੇਜਾਂ ਤੇ ਸਰੋਤਿਆਂ ਦੇ ਰੂਬਰੂ ਹੋ ਰਹੀ ਹੈ। ਉਸ ਦੇ ਮਨ ਵਿੱਚ ਅੱਜ ਇਕੋ ਗਿਲਾ ਹੈ ਕਿ ਉਹ ਜਦੋਂ ਪੁਰਾਣੇ ਕਲਾਕਾਰਾਂ ਨਾਲ ਗਾਉਂਦੀ ਸੀ ਤਾਂ ਕਲਾਕਾਰ ਦੀ ਮਰਜ਼ੀ ਨਾਲ ਹੀ ਉਸ ਨੂੰ ਗੀਤ ਗਾਉਣੇ ਪੈਂਦੇ ਸਨ। ਜਿਸ ਕਰਕੇ ਉਸਨੂੰ ਸੁਰਿੰਦਰ ਛਿੰਦੇ ਨਾਲ ਕਈ ਦੋ-ਅਰਥੀ ਗੀਤ ਵੀ ਰਿਕਾਰਡ ਕਰਵਾਉਣੇ ਪਏ। ਸਟੇਜ ਤੇ ਦੋਗਾਣਾ ਗਾਇਕੀ ਵਿੱਚ ਉਹ ਗਾਇਕ ਤੇ ਗਾਇਕਾ ਦੇ ਯੋਗਦਾਨ ਨੂੰ ਬਰਾਬਰ ਦੱਸਦੀ ਹੈ। ਗਾਇਕ ਵੱਲੋਂ ਗਾਇਕਾ ਨੂੰ ਅੱਗੇ ਨਾ ਆਉਣ ਦੇਣ ਨੂੰ ਉਹ ਬਹੁਤ ਮਾੜਾ ਆਖਦੀ ਹੈ। ਸਮੇਂ ਸਮੇਂ ਤੇ ‘ਮਿਠਤੁ ਨੀਵੀਂ ਨਾਨਕਾ’, ‘ਅਣਜੰਮੀਆਂ ਧੀਆਂ’ ਤੇ ਦਲਵਿੰਦਰ ਦਿਆਲਪੁਰੀ ਨਾਲ ‘ਵੀਡੀਓ ਕਾਲ’ ਦੋਗਾਣੇ ਨਾਲ ਗੁਲਸ਼ਨ ਕੋਮਲ ਸਰੋਤਿਆਂ ਦੇ ਰੂਬਰੂ ਹੁੰਦੀ ਆਈ ਹੈ।1. Surinder Seema Biography https://www.youtube.com/watch?v=zL_TShvVrQk&t=121s 2. Parminder Sandhu Biography https://www.youtube.com/watch?v=X4oOLEZIuQI 3. Gurmeet Bawa Biography https://www.youtube.com/watch?v=o9rDpP6_dCU&t=3s 4. Ratnika tiwari Biography https://www.youtube.com/watch?v=G5plcgyOsc0
ਸ਼ਮਸ਼ੇਰ ਸਿੰਘ ਸੋਹੀ
98764-74671
- Get link
- X
- Other Apps
Comments
Post a Comment