- Get link
- X
- Other Apps
- Get link
- X
- Other Apps
ਪ੍ਰਸਿੱਧ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਨੇ ਪੰਜਾਬੀ ਦੋਗਾਣਾ ਤੇ ਸੋਲੋ ਗਾਇਕੀ ਵਿੱਚ ਬਹੁਤ ਨਾਂ ਕਮਾਇਆ ਹੈ।ਉਸ ਦੇ ਸੰਗੀਤਕ ਉਸਤਾਦ ਜਸਵੰਤ ਭੰਵਰਾ ਜੀ ਸਨ।ਸਭ ਤੋਂ ਪਹਿਲਾਂ ਛਿੰਦੇ ਦੇ ਦੁਗਾਣੇ ਰਿਕਾਰਡ ਹੋਏ।ਉਸ ਦੌਰ ਵਿੱਚ ਦੋਗਾਣਾ ਗਾਇਕੀ ਦਾ ਪੂਰਾ ਬੋਲਬਾਲਾ ਸੀ।ਲੋਕ ਅਖਾੜਿਆਂ ਵਿੱਚ ਗਾਇਕ ਦੇ ਨਾਲ ਆਈ ਸੁਹਣੀ ਗਾਉਣ ਵਾਲੀ ਨੂੰ ਦੇਖਣ ਆਉਂਦੇ ਸੀ।ਉਹ ਦੁਗਾਣੇ ਪ੍ਰਸਿੱਧ ਪੰਜਾਬੀ ਗੀਤਕਾਰਾਂ ਦੇ ਲਿਖੇ ਹੋਏ ਸਨ ਜਿਨ੍ਹਾਂ ਵਿੱਚੋਂ ਪੰਜਾਬੀ ਪੇਂਡੂ ਸਭਿਆਚਾਰ ਦੀ ਝਲਕ ਦੇਖਣ ਨੂੰ ਮਿਲਦੀ ਹੈ।
ਦੁਗਾਣਾ ਗਾਇਕੀ ਵਿੱਚ ਸੁਰਿੰਦਰ ਛਿੰਦਾ ਦੀ ਲੋਕਾਂ ਵਿੱਚ ਸਭ ਤੋਂ ਪਹਿਲਾਂ ਜ਼ਿਆਦਾ ਪਛਾਣ ਉਦੋਂ ਬਣੀ ਜਦੋਂ ਉਸ ਨੇ ਆਪਣੇ ਸ਼ਾਗਿਰਦ ਵਿਸ਼ਵ ਪ੍ਰਸਿੱਧ ਮਹਾਨ ਪੰਜਾਬੀ ਲੋਕ ਗਾਇਕ 'ਅਮਰ ਸਿੰਘ ਚਮਕੀਲਾ' ਦੇ ਲਿਖੇ ਦੋਗਾਣੇ ਗਾਏ। ਉਸ ਸਮੇਂ ਸੁਰਿੰਦਰ ਛਿੰਦਾ ਨੇ ਸੁਰਿੰਦਰ ਸੋਨੀਆ ਨਾਲ ਰਲ ਕੇ ਚਮਕੀਲੇ ਦਾ ਲਿਖਿਆ 'ਨੀ ਮੈਂ ਡਿੱਗੀ ਤਿਲਕ ਕੇ, ਛੜੇ ਜੇਠ ਨੇ ਚੁੱਕੀ..... ਤੂੰ ਚੱਕ ਛੜੇ ਜੇਠ ਨੇ ਬੁੱਕਲ ਦੇ ਵਿੱਚ ਲੈ ਲਈ' ਦੁਗਾਣਾ ਰਿਕਾਰਡ ਕਰਵਾਇਆ ਸੀ। ਇਹ ਦੁਗਾਣਾ ਜਦੋਂ ਮਾਰਕੀਟ ਵਿਚ ਆਇਆ ਉਸ ਸਮੇਂ ਸਾਰੇ ਪੰਜਾਬ ਵਿਚ ਤਰਥੱਲੀ ਮਚ ਗਈ। ਲੋਕਾਂ ਵਿੱਚ ਸੁਰਿੰਦਰ ਛਿੰਦੇ ਦਾ ਚੰਗਾ ਨਾਂ ਬਣ ਗਿਆ।ਇਸ ਗੀਤ ਨਾਲ ਚਮਕੀਲੇ ਦਾ ਨਾਂ ਵੀ ਗੀਤਕਾਰੀ ਵਿੱਚ ਚਮਕ ਗਿਆ।
ਸੁਰਿੰਦਰ ਛਿੰਦੇ ਨੇ ਪੰਜਾਬੀ ਫਿਲਮਾਂ ਵਿੱਚ ਵੀ ਕਈ ਪ੍ਰਸਿੱਧ ਗੀਤ ਗਾਏ। ਪਰ ਉਸ ਦਾ ਸਭ ਤੋਂ ਪ੍ਰਸਿੱਧ ਰਿਕਾਰਡ 'ਜੱਟ ਜਿਉਣਾ ਮੌੜ' ਸੀ ਜੋ ਅਮਰਜੋਤ ਤੇ ਚਮਕੀਲਾ ਦੇ ਦੌਰ ਦਾ ਸਭ ਤੋਂ ਮਸ਼ਹੂਰ ਰਿਕਾਰਡ ਸੀ।ਸੁਰਿੰਦਰ ਛਿੰਦੇ ਦੀ ਆਵਾਜ਼ ਬਹੁਤ ਹੀ ਬੁਲੰਦ ਸੀ। ਪੰਜਾਬੀ ਦੇ ਸ਼ਬਦਾਂ ਦਾ ਉਚਾਰਨ ਉਹ ਬਹੁਤ ਵਧੀਆ ਢੰਗ ਨਾਲ ਕਰਦਾ ਸੀ। ਉਸ ਨੂੰ ਸੰਗੀਤ ਦੀ ਪੂਰੀ ਸਮਝ ਸੀ। ਤ਼ੂੰਬੀ ਤੇ ਵਾਜਾ ਵਜਾਉਣ ਵਿੱਚ ਊਸ ਨੂੰ ਪੂਰੀ ਮੁਹਾਰਤ ਹਾਸਲ ਸੀ।ਉਸ ਤੋਂ ਸਿੱਖਿਆ ਲੈ ਕੇ ਕੁਲਦੀਪ ਪਾਰਸ ਤੇ ਅਮਰ ਸਿੰਘ ਚਮਕੀਲਾ ਨੇ ਬਹੁਤ ਹੀ ਨਾਂ ਕਮਾਇਆ।ਭਾਵੇਂ ਸੁਰਿੰਦਰ ਛਿੰਦਾ ਦੀ ਸ਼ੁਰੂਆਤੀ ਦੌਰ ਵਿਚ ਦੋਗਾਣਾ ਗਾਇਕੀ ਵਿੱਚ ਸਭ ਤੋਂ ਜ਼ਿਆਦਾ ਪਛਾਣ ਚਮਕੀਲੇ ਦੇ ਲਿਖੇ ਗੀਤ ਗਾਉਣ ਕਰਕੇ ਹੋਈ ਪਰ ਉਸ ਨੇ ਸਟੇਜ ਤੇ ਇਨ੍ਹਾਂ ਗੀਤਾਂ ਨੂੰ ਤੱਤੇ ਗੀਤ ਹੀ ਆਖਿਆ।ਦੋਗਾਣਿਆਂ ਤੋਂ ਬਾਅਦ ਛਿੰਦੇ ਦੇ ਓਪੇਰੇ ਬਹੁਤ ਮਸ਼ਹੂਰ ਹੋਏ।ਪਿੰਡਾਂ ਵਿੱਚ ਲੱਗਦੇ ਅਖਾੜਿਆਂ ਵਿੱਚ ਉਸ ਨੇ ਪੰਜਾਬ ਦੀਆਂ ਸਿਰਮੌਰ ਗਾਇਕਾਵਾਂ ਨਾਲ ਗੀਤ ਗਾਏ ਜੋ ਲੋਕਾਂ ਨੇ ਬਹੁਤ ਪਸੰਦ ਕੀਤੇ।
ਚਾਰ ਦਹਾਕੇ ਤੋਂ ਵੱਧ ਸਮਾਂ ਪੰਜਾਬੀ ਮਾਂ–ਬੋਲੀ ਦੀ ਸੇਵਾ ਕਰਨ ਵਾਲਾ ਇਹ ਗਾਇਕ ਅੱਜ ਆਪਣੇ ਚਾਹੁਣ ਵਾਲਿਆਂ ਨੂੰ ਛੱਡ ਕੇ ਚਲਾ ਗਿਆ ਹੈ।ਸੁਰਿੰਦਰ ਸੋਨੀਆ ਤੇ ਗੁਲਸ਼ਨ ਕੋਮਲ ਨਾਲ ਗਾਏ ਉਸ ਦੇ ਦੋਗਾਣੇ ਤੇ ਖਾਸ ਕਰ ਪੰਜਾਬੀ ਫਿਲਮਾਂ 'ਚ ਗਾਏ ਗੀਤ ਜਿਵੇਂ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਬਦਲਾ ਲੈ ਲਈਂ ਜਿਓਣਿਆ ਜੇ ਮਾਂ ਦਾ ਜਾਇਆ, ਹੁੰਦੀ ਹੈ ਜ਼ਮੀਨ ਜਿੰਦ ਜਾਨ ਜੱਟ ਦੀ, ਆਦਿ ਮੇਰੇ ਪਸੰਦੀਦਾ ਗੀਤ ਹਨ।ਰਹਿੰਦੀ ਦੁਨੀਆ ਤਕ ਸੁਰਿੰਦਰ ਛਿੰਦਾ ਦੇ ਗਾਏ ਗੀਤ ਪੰਜਾਬ ਦੀ ਫ਼ਿਜ਼ਾ ਵਿਚ ਗੂੰਜਦੇ ਰਹਿਣਗੇ।
1. Surinder Seema Biography https://www.youtube.com/watch?v=zL_TShvVrQk&t=121s 2. Parminder Sandhu Biography https://www.youtube.com/watch?v=X4oOLEZIuQI 3. Gurmeet Bawa Biography https://www.youtube.com/watch?v=o9rDpP6_dCU&t=3s 4. Ratnika tiwari Biography https://www.youtube.com/watch?v=G5plcgyOsc0
Shamsher Singh Sohi
9876474671
- Get link
- X
- Other Apps
Comments
Great singer
ReplyDelete