ਸਦਾ ਜਗਦੀ ਰਹੇਗੀ ‘ਅਮਰ’ ਦੀ ‘ਜੋਤ’

ਖੇਡਾਂ ਦੇ ਨਾਲ-ਨਾਲ ਗਾਇਕੀ ’ਚ ਨਾਂ ਚਮਕਾਉਣ ਵਾਲੀ ਗਾਇਕਾ ਅਮਰਜੋਤ ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋਇਆ ਨੂੰ ਤਿੰਨ ਦਹਾਕੇ ਤੋਂ ਵਧ ਦਾ ਸਮਾਂ ਹੋ ਚੁੱਕਾ ਹੈ ਪਰ ਹਾਲੇ ਵੀ ਉਸ ਦੀ ਗਾਇਕੀ ਦੀ ਚਮਕ ਫਿੱਕੀ ਨਹੀਂ ਪਈ। ਉਸ ਦਾ ਜਨਮ 06 ਅਕਤੂਬਰ, 1960 ਨੂੰ ਡੋਗਰ ਬਸਤੀ, ਗਲੀ ਨੰਬਰ 2 ਫ਼ਰੀਦਕੋਟ ਵਿਖੇ ਪਿਤਾ ਗੁਰਚਰਨ ਸਿੰਘ ਦੇ ਘਰ ਮਾਤਾ ਰਾਜਬੰਸ ਕੌਰ ਦੀ ਕੁੱਖੋਂ ਹੋਇਆ। ਅਮਰਜੋਤ ਹੁਰੀਂ ਤਿੰਨ ਭੈਣਾਂ ਸਨ ਤੇ ਉਸ ਦੇ ਚਾਰ ਭਰਾ ਸਨ। ਘਰ ਵਿੱਚ ਸਾਰੇ ਉਸ ਨੂੰ ਪਿਆਰ ਨਾਲ ‘ਬੱਬੀ’ ਕਹਿ ਕੇ ਪੁਕਾਰਦੇ ਸਨ। ਵੱਡੀ ਭੈਣ ਇੰਦਰਜੀਤ ਕੌਰ ਕੋਲੋਂ ਗਾਇਕੀ ਦੇ ਗੁਰ ਸਿੱਖਣ ਤੋਂ ਬਾਅਦ ਅਮਰਜੋਤ ਨੇ ਉਸਤਾਦ ਜਸਵੰਤ ਭੰਵਰਾ ਨੂੰ ਆਪਣਾ ਗੁਰੂ ਧਾਰ ਲਿਆ। ਸਕੂਲ ਪੜ੍ਹਦੇ ਸਮੇਂ ਅਮਰਜੋਤ ਨੂੰ ਖੇਡਾਂ ਦੇ ਨਾਲ-ਨਾਲ ਗਾਇਕੀ ਦੀ ਚਿਣਗ ਲੱਗ ਗਈ। ਉਹ ਸਟੇਜੀ ਤੇ ਜ਼ਿਆਦਾ ਹਿੰਦੀ ਗੀਤ ਹੀ ਗਾਉਂਦੀ ਸੀ। 

ਉਸ ਦੀ ਸਭ ਤੋਂ ਪਹਿਲੀ ਰਿਕਾਰਡਿੰਗ ਗਾਇਕ ਪਿਆਰਾ ਸਿੰਘ ਪੰਛੀ ਨਾਲ ਹੋਈ। ਫਿਰ ਅਮਰਜੋਤ ਦੇ ਕੁਲਦੀਪ ਮਾਣਕ ਨਾਲ ਰਿਕਾਰਡ ਦੋਗਾਣੇ ਬਹੁਤ ਹੀ ਜ਼ਿਆਦਾ ਮਕਬੂਲ ਹੋਏ। ਬਾਅਦ ਵਿੱਚ ਅਮਰਜੋਤ ਦਾ ਗਾਇਕ ਚਮਕੀਲੇ ਨਾਲ ਪੱਕਾ ਸੈੱਟ ਬਣ ਗਿਆ ਤੇ ਦੋਵਾਂ ਨੇ ਫਗਵਾੜੇ ਵਿਖੇ ਵਿਆਹ ਵੀ ਕਰਵਾ ਲਿਆ। ਬਹੁਤ ਥੋੜ੍ਹੇ ਸਮੇਂ ਵਿੱਚ ਹੀ ਇਹ ਜੋੜੀ ਸਰੋਤਿਆਂ ਦੀ ਪਹਿਲੀ ਪਸੰਦੀਦਾ ਗਾਇਕ ਜੋੜੀ ਬਣ ਗਈ। ਇਸੇ ਸਮੇਂ ਅਮਰਜੋਤ ਦੀ ਆਵਾਜ਼ ’ਚ ਰਿਕਾਰਡ ਧਾਰਮਿਕ ਗੀਤ ‘ਲੈ ਲਓ ਚੁੰਨੀਆਂ ਸਿਰਾਂ ਤੇ’, ‘ਦਸਤਾਰਾਂ ਕੇਸਰੀ’, ‘ਪਟਨੇ ਸ਼ਹਿਰ ਵਿੱਚ ਚੰਨ ਚੜ੍ਹਿਆ’, ‘ਪੀਰਾਂ ਦਾ ਪੀਰ’, ‘ਕੰਧੇ ਸਰਹਿੰਦ ਦੀਏ’, ‘ਆਓ ਭੈਣੋ ਵੀਰਾਂ ਦੀਆਂ ਗਾਈਏ ਘੋੜੀਆਂ’ ਬਹੁਤ ਹੀ ਮਕਬੂਲ ਹੋਏ। 

ਸਿਰ ਤੇ ਚੁੰਨੀ ਲੈ ਕੇ ਗਾਉਣ ਵਾਲੀ ਖ਼ੂਬਸੂਰਤ ਤੇ ਹੱਸਮੁੱਖ ਸੁਭਾਅ ਦੀ ਮਲਿਕਾ ਅਮਰਜੋਤ ਦਾ ਸਟੇਜ ਤੇ ਤਾੜੀ ਨਾਲ ਗਾਉਣ ਦਾ ਵੱਖਰਾ ਅੰਦਾਜ਼ ਸਰੋਤਿਆਂ ਨੂੰ ਕੀਲ ਲੈਂਦਾ ਸੀ। ਚਮਕੀਲੇ ਦੇ ਦੋਗਾਣੇ ਹਿੱਟ ਹੋਣ ਵਿੱਚ ਅਮਰਜੋਤ ਦਾ ਬਹੁਤ ਵੱਡਾ ਯੋਗਦਾਨ ਸੀ। 8 ਮਾਰਚ, 1988 ਨੂੰ ਔਰਤ ਦਿਵਸ ਵਾਲੇ ਦਿਨ ਜ਼ਿਲ੍ਹਾ ਜਲੰਧਰ ਦੇ ਪਿੰਡ ਮਹਿਸਮਪੁਰ ਵਿਖੇ ਇਕ ਗਾਇਕਾ ਨੂੰ ਦਿਨ ਦਿਹਾੜੇ ਗੋਲ਼ੀ ਮਾਰ ਦੇਣੀ, ਬਹੁਤ ਹੀ ਨਿੰਦਣਯੋਗ ਘਟਨਾ ਸੀ। ਆਸ ਕਰਦੇ ਹਾਂ ਕਿ ਅਜਿਹਾ ਅੱਗੋਂ ਕਿਸੇ ਹੋਰ ਗਾਇਕਾ ਨਾਲ ਨਾ ਹੋਵੇ। ਰਹਿੰਦੀ ਦੁਨੀਆ ਤਕ ਅਮਰਜੋਤ ਦੇ ਗਾਏ ਗੀਤ ਅਮਰ ਰਹਿਣਗੇ।

Surinder Sonia Biography

1. Surinder Seema Biography https://www.youtube.com/watch?v=zL_TShvVrQk&t=121s 2. Parminder Sandhu Biography https://www.youtube.com/watch?v=X4oOLEZIuQI 3. Gurmeet Bawa Biography https://www.youtube.com/watch?v=o9rDpP6_dCU&t=3s 4. Ratnika tiwari Biography https://www.youtube.com/watch?v=G5plcgyOsc0

ਸ਼ਮਸ਼ੇਰ ਸਿੰਘ ਸੋਹੀ 

ਸੰਪਰਕ 98764-74671


Comments