ਜੀਜਾ ਲੱਕ ਮਿਣ ਲੈ (ਗੀਤ ਦੇ ਪੂਰੇ ਬੋਲ) (ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਆਵਾਜ਼ 'ਚ ਰਿਕਾਰਡ ਦੁਗਾਣਾ)


ਜੀਜਾ ਲੱਕ ਮਿਣ ਲੈ

ਸਾਲੀ– ਵੱਡਿਆਂ ਘਰਾਂ ਦੀਆਂ ਉੱਚੀਆਂ ਹਵੇਲੀਆਂ

          ਤੈਂ ਕਿਉਂ ਪਵਾ ਲਈ ਛੰਨ ਵੇ

          ਕਾਲੀ ਸੂਫ ਦਾ ਘੱਗਰਾ ਸਵਾ ਦੇ

          ਹੋ ਜਾਊਗੀ ਧੰਨ–ਧੰਨ ਵੇ

          ਜੀਜਾ ਲੱਕ ਮਿਣ ਲੈ

         ਗੜਵੇ ਵਰਗੀ ਰੰਨ ਵੇ…

ਜੀਜਾ– ਹੋ ਉੱਚੇ ਟਿੱਬੇ ਤੇ ਤਾਣਾ ਤਣਦੀਏ

          ਤਾਣਾ ਠੀਕ ਨਾ ਪਾਉਂਦੀ

          ਹੋ ਸਾਰਾ ਪਿੰਡ ਤੈਨੂੰ ਟਿੱਚਰਾਂ ਕਰਦਾ

          ਕਿਉਂ ਬੂਹੇ ਵਿਚ ਨਹਾਉਂਦੀ

          ਨੀ ਉੱਡ ਜਾ ਕਬੂਤਰੀਏ

          ਹਾਏ ਡਾਰ ਕਾਵਾਂ ਦੀ ਆਉਂਦੀ

          ਨੀ ਉੱਡ ਜਾ ਕਬੂਤਰੀਏ

ਸਾਲੀ– ਤੂੰ ਜੀਜਾ ਰੰਨਾ ਦਾ ਠਰਕੀ

          ਨਵੇਂ ਸ਼ਿਕਾਰ ਫਸਾਵੇਂ

          ਟੇਢੀ ਪੱਗੜੀ ਧੂਹਆਂ ਚਾਦਰਾ

          ਧਰਤੀ ਸੰਭਰਦਾ ਜਾਵੇਂ

          ਵੀਰ ਤੇਰੇ ਨਾਲ ਲੈ ਲਊਂ ਲਾਵਾਂ

          ਭਲਕੇ ਲੈ ਆ ਜੰਨ ਵੇ

          ਜੀਜਾ ਲੱਕ ਮਿਣ ਲੈ

          ਗੜਵੇ ਵਰਗੀ ਰੰਨ ਵੇ

ਜੀਜਾ– ਹੋ ਨਿੱਕੀ ਸਾਲੀ ਜਦੋਂ ਬਣ ਜਾਊ ਭਾਬੀ

         ਨੀ ਪਿੰਡ ਵਿਚ ਚਰਚਾ ਹੋਣੀ

         ਕੂਲੇ–ਕੂਲੇ ਅੰਗ ਰੇਸ਼ਮ ਵਰਗੀ

         ਨੀ ਚੰਨ ਦੇ ਨਾਲੋਂ ਸੁਹਣੀ

         ਹੋ ਲੋਕ ਕਹਿਣਗੇ ਸੱਜ ਵਿਆਹੀ

         ਪੈਰ ਭੁੰਜੇ ਨਾ ਲਾਉਂਦੀ

         ਨੀ ਉੱਡ ਜਾ ਕਬੂਤਰੀਏ

         ਹਾਏ ਡਾਰ ਕਾਵਾਂ ਦੀ ਆਉਂਦੀ

         ਨੀ ਉੱਡ ਜਾ ਕਬੂਤਰੀਏ

ਸਾਲੀ– ਨਾਰ ਸ਼ੌਕੀਨਣ ਕਰਮਾ ਵਾਲਾ

          ਲੈ ਜਾਊ ਡੋਲੀ ਪਾ ਕੇ

          ਕਰ ਜੂਗਾ ਚਾਅ ਪੂਰੇ ਵੇ

          ਚਮਕੀਲਾ ਮੇਰੇ ਆ ਕੇ

          ਕੋਠੇ ਚੜ੍ਹ–ਚੜ੍ਹ ਰਾਹਵਾਂ ਵੇਖਦੀ

          ਆ ਜਾਏ ਚੀਰਾ ਬੰਨ੍ਹ ਵੇ

          ਜੀਜਾ ਲੱਕ ਮਿਣ ਲੈ

          ਗੜਵੇ ਵਰਗੀ ਰੰਨ ਵੇ

ਸਾਲੀ– ਹੋ ਅਣਵਿਆਹੀ ਨੇ ਸੁਰਮਾ ਪਾ ਲਿਆ

          ਨੀ ਗੋਰਿਆਂ ਹੱਥਾਂ ਤੇ ਮਹਿੰਦੀ

          ਹੋ ਬਹੁਤੀ ਸ਼ੌਕੀਨੀ ਲਾਇਆ ਨਾ ਕਰ

          ਧੂਹ ਕਾਲਜੇ ਪੈਂਦੀ

          ਅੱਖਾਂ ਦੇ ਨਾਲ ਮਿਰਚਾਂ ਭੋਰ ਦੀ

          ਫਿਰਦੀ ਵਾਲ ਸੁਕਾਉਂਦੀ

          ਨੀ ਉੱਡ ਜਾ ਕਬੂਤਰੀਏ

          ਹਾਏ ਡਾਰ ਕਾਵਾਂ ਦੀ ਆਉਂਦੀ

          ਨੀ ਉੱਡ ਜਾ ਕਬੂਤਰੀਏ

          ਗੜਵੇ ਵਰਗੀ ਰੰਨ ਵੇ

           ਜੀਜਾ ਲੱਕ ਮਿਣ ਲੈ

           ਹੋ ਡਾਰ ਕਾਵਾਂ ਦੀ ਆਉਂਦੀ

           ਨੀ ਉੱਡ ਜਾ ਕਬੂਤਰੀਏ

ਗੀਤਕਾਰ ਅਮਰ ਸਿੰਘ ਚਮਕੀਲਾ

ਗਾਇਕ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ

Amar singh chamkila Death vill Mehsampur

 

 


Comments